1 C
Calgary
Sunday, October 25, 2026

ਗੀਤਕਾਰ ਅਲਬੇਲ ਬਰਾੜ ਪਹੁੰਚੇ ਕੈਲਗਰੀ, 26ਵੇਂ ਪੰਜਾਬੀ ਇੰਡੋ ਫੈਸਟ ‘ਚ ਲਗਾਉਣਗੇ ਰੌਣਕਾਂ

ਕੈਲਗਰੀ, 3 ਜੂਨ (ਦੇਸ ਪੰਜਾਬ ਟਾਈਮਜ਼): ਮਸ਼ਹੂਰ ਗੀਤਕਾਰ ਅਲਬੇਲ ਬਰਾੜ 26ਵੇਂ ਪੰਜਾਬੀ ਇੰਡੋ ਫੈਸਟ ਵਿੱਚ ਰੌਣਕਾਂ ਲਗਾਉਣ ਲਈ ਕੈਲਗਰੀ ਪਹੁੰਚ ਗਏ ਹਨ। ਕੈਲਗਰੀ ਪਹੁੰਚਣ ‘ਤੇ ਪੰਜਾਬੀ ਇੰਡੋ ਫੈਸਟ ਗਦਰੀ ਬਾਬਿਆਂ ਦਾ ਮੇਲਾ ਫਾਊਂਡੇਸ਼ਨ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਮੇਲੇ ਦੇ ਬਾਨੀ ਅਤੇ ਮੁੱਖ ਪ੍ਰਬੰਧਕ ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ ਨੇ ਦੱਿਸਆ ਿਕ ਮੇਲੇ ਦੀ ਸ਼ੁਰੂਆਤ 31 ਜੁਲਾਈ 2026 ਦਿਨ ਸ਼ੁੱਕਰਵਾਰ ਨੂੰ ਹੋਵੇਗੀ। ਇਹ ਪਹਿਲਾ ਦਿਨ ਪੂਰੀ ਤਰ੍ਹਾਂ ਗਦਰੀ ਬਾਬਿਆਂ ਨੂੰ ਸਮਰਪਿਤ ਕਵੀ ਦਰਬਾਰ ਵਾਲਾ ਹੋਵੇਗਾ। ਇਸ ਤੋਂ ਅਗਲੇ ਦਿਨ 1 ਅਗਸਤ 2026 ਦਿਨ ਸ਼ਨਿੱਚਰਵਾਰ ਨੂੰ ਪਰੇਰੀ ਵਿੰਡ ਦੀਆਂ ਖੁੱਲ੍ਹੀਆਂ ਗਰਾਊਂਡਾਂ ਵਿੱਚ ਮੇਲਾ ਮਾਂਵਾਂ ਧੀਆਂ ਦਾ ਆਯੋਜਿਤ ਕੀਤਾ ਜਾਵੇਗਾ। ਇਸ ਦਿਨ ਕਈ ਹੋਰ ਮਸ਼ਹੂਰ ਪੰਜਾਬੀ ਗਾਇਕ ਵੀ ਪਹੁੰਚ ਰਹੇ ਹਨ ਅਤੇ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਫੂਡ ਟਰੱਕ ਅਤੇ ਸਟਾਲ ਲਗਾਏ ਜਾਣਗੇ। 2 ਅਗਸਤ 2026 ਦਿਨ ਐਤਵਾਰ ਨੂੰ ਕੈਲਗਰੀ ਵਾਸੀਆਂ ਲਈ ਖੁੱਲ੍ਹਾ ਅਖਾੜਾ ਲੱਗੇਗਾ। ਇਹ ਅਖਾੜਾ ਵੀ ਪ੍ਰੇਰੀ ਵਿੰਡ ਦੀਆਂ ਗਰਾਊਂਡਾਂ ਵਿੱਚ ਹੋਵੇਗਾ ਜਿੱਥੇ ਪੰਜਾਬ ਦੇ ਪ੍ਰਸਿੱਧ ਗਾਇਕ ਸਰੋਤਿਆਂ ਦਾ ਮਨੋਰੰਜਨ ਕਰਨਗੇ। ਇਸ ਅਖਾੜੇ ਵਿੱਚ ਅਲਬੇਲ ਬਰਾੜ ਵਿਸ਼ੇਸ਼ ਤੌਰ ਤੇ ਆਪਣਾ ਗੀਤਕਾਰੀ ਦਾ ਜਾਦੂ ਬਿਖੇਰਨਗੇ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News