1 C
Calgary
Sunday, October 25, 2026

ਆਟੋ ਉਦਯੋਗ ‘ਤੇ ਅਮਰੀਕੀ ਟੈਰਿਫ ਖ਼ਤਮ ਕਰਨ ਲਈ ਪੀਅਰੇ ਪੌਲੀਲਿਵ ਦਾ ਵੱਡਾ ਪ੍ਰਸਤਾਵ

ਕੈਲਗਰੀ, 14 ਮਾਰਚ (ਦੇਸ ਪੰਜਾਬ ਟਾਇਮਜ਼):
ਕੈਨੇਡਾ ਦੀ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੌਲੀਲਿਵ ਨੇ ਦੇਸ਼ ਦੇ ਆਟੋ ਸੈਕਟਰ ਨੂੰ ਅਮਰੀਕੀ ਟੈਰਿਫਾਂ ਦੀ ਮਾਰ ਤੋਂ ਬਚਾਉਣ ਲਈ ਇੱਕ ‘ਯਥਾਰਥਵਾਦੀ ਪ੍ਰਸਤਾਵ’ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਅਨੁਸਾਰ ਇਹ ਨਵਾਂ ‘ਆਟੋ ਪੈਕਟ’ ਕੈਨੇਡੀਅਨ ਆਟੋ ਉਦਯੋਗ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇੱਕ ਅਹਿਮ ਕਦਮ ਸਾਬਤ ਹੋਵੇਗਾ।
ਪੌਲੀਲਿਵ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਜੇਕਰ ਅਸੀਂ ਆਪਣੇ ਆਟੋ ਸੈਕਟਰ ਨੂੰ ਕੈਨੇਡਾ ਵਿੱਚ ਬਣਾਈ ਰੱਖਣਾ ਚਾਹੁੰਦੇ ਹਾਂ, ਤਾਂ ਇਹ ਯੋਜਨਾ ਹੀ ਮੌਜੂਦਾ ਸਮੇਂ ਵਿੱਚ ਇੱਕੋ-ਇੱਕ ਉਮੀਦ ਹੈ। ਉਨ੍ਹਾਂ ਅਨੁਸਾਰ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਕੈਨੇਡੀਅਨ ਅਰਥਚਾਰੇ ਲਈ ਇੱਕ ਵੱਡਾ ਖ਼ਤਰਾ ਬਣ ਗਏ ਹਨ ਅਤੇ ਇਸਦਾ ਹੱਲ ਕੱਢਣਾ ਬੇਹੱਦ ਜ਼ਰੂਰੀ ਹੈ।
ਇਸ ਪ੍ਰਸਤਾਵਿਤ ਯੋਜਨਾ ਦੇ ਮੁੱਖ ਪਹਿਲੂਆਂ ਬਾਰੇ ਜਾਣਕਾਰੀ ਦਿੰਦਿਆਂ ਪੌਲੀਲਿਵ ਨੇ ਦੱਸਿਆ ਕਿ ਉਹ ਕੈਨੇਡਾ ਅਤੇ ਅਮਰੀਕਾ ਦੇ ਨਿਯਮਾਂ ਵਿੱਚ ਇੱਕਸਾਰਤਾ ਲਿਆਉਣ ਦੇ ਪੱਖ ਵਿੱਚ ਹਨ।
ਉਨ੍ਹਾਂ ਅਨੁਸਾਰ ਦੋਵਾਂ ਦੇਸ਼ਾਂ ਦੇ ਰੈਗੂਲੇਸ਼ਨਾਂ ਨੂੰ ਆਪਸ ਵਿੱਚ ਜੋੜਨ ਨਾਲ ਵਪਾਰਕ ਰੁਕਾਵਟਾਂ ਘੱਟ ਹੋਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਵੱਡਾ ਸੁਝਾਅ ਦਿੰਦਿਆਂ ਕਿਹਾ ਕਿ ਕੈਨੇਡਾ ਵਿੱਚ ਬਣੀਆਂ ਗੱਡੀਆਂ ਉੱਤੇ ਲੱਗਣ ਵਾਲੇ ਜੀ.ਐਸ.ਟੀ. (GST) ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਟੈਕਸ ਵਿੱਚ ਇਹ ਕਟੌਤੀ ਨਾ ਸਿਰਫ਼ ਕੈਨੇਡੀਅਨ ਗਾਹਕਾਂ ਨੂੰ ਰਾਹਤ ਦੇਵੇਗੀ, ਸਗੋਂ ਸਥਾਨਕ ਨਿਰਮਾਣ ਨੂੰ ਵੀ ਉਤਸ਼ਾਹਿਤ ਕਰੇਗੀ। ਪੌਲੀਲਿਵ ਇਸ ਪੂਰੀ ਯੋਜਨਾ ਨੂੰ ਐਤਵਾਰ ਨੂੰ ਵਿਸਥਾਰ ਵਿੱਚ ਜਨਤਕ ਕਰਨ ਦੀ ਤਿਆਰੀ ਕਰ ਰਹੇ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News