1 C
Calgary
Sunday, October 25, 2026

ਏਅਰ ਕੈਨੇਡਾ ਵੱਲੋਂ ਜਹਾਜ਼ਾਂ ਵਿੱਚ ‘ਲਾਈ-ਫਲੈਟ’ ਸੀਟਾਂ ਦੀ ਸ਼ੁਰੂਆਤ

ਕੈਲਗਰੀ, 28 ਅਪ੍ਰੈਲ (ਦੇਸ ਪੰਜਾਬ ਟਾਇਮਜ਼): ਏਅਰ ਕੈਨੇਡਾ ਨੇ ਆਪਣੇ ਹਵਾਈ ਬੇੜੇ ਵਿੱਚ ਵੱਡੀ ਤਬਦੀਲੀ ਕਰਦਿਆਂ ਸਿੰਗਲ-ਆਈਲ ਜਹਾਜ਼ਾਂ ਵਿੱਚ ‘ਲਾਈ-ਫਲੈਟ’ ਸੀਟਾਂ ਪੇਸ਼ ਕੀਤੀਆਂ ਹਨ। ਕੈਨੇਡਾ ਵਿੱਚ ਅਜਿਹੀ ਸਹੂਲਤ ਦੇਣ ਵਾਲੀ ਇਹ ਪਹਿਲੀ ਏਅਰਲਾਈਨ ਬਣ ਗਈ ਹੈ। ਕੰਪਨੀ ਨੇ 30 ਨਵੇਂ ਏਅਰਬੱਸ A321XLR ਜਹਾਜ਼ਾਂ ਦੀ ਖਰੀਦ ਕੀਤੀ ਹੈ, ਜਿਨ੍ਹਾਂ ਵਿੱਚ 14 ਵਿਸ਼ੇਸ਼ ਲਾਈ-ਫਲੈਟ ਸੀਟਾਂ ਹੋਣਗੀਆਂ। ਇਹ ਸੀਟਾਂ ਸਿਗਨੇਚਰ ਕਲਾਸ ਦੇ ਮੁਸਾਫਰਾਂ ਲਈ ਉਪਲਬਧ ਹੋਣਗੀਆਂ, ਜਿਸ ਨਾਲ ਲੰਬੀ ਦੂਰੀ ਦਾ ਸਫ਼ਰ ਬਹੁਤ ਆਰਾਮਦਾਇਕ ਹੋ ਜਾਵੇਗਾ।

ਏਅਰ ਕੈਨੇਡਾ ਦੇ ਕਾਰਜਕਾਰੀ ਉਪ-ਪ੍ਰਧਾਨ ਮਾਰਕ ਗੈਲਾਰਡੋ ਨੇ ਦੱਸਿਆ ਕਿ ਇਹ ਜਹਾਜ਼ ਪੁਰਾਣੇ ਮਾਡਲਾਂ ਦੇ ਮੁਕਾਬਲੇ ਘੱਟ ਸ਼ੋਰ ਕਰਦੇ ਹਨ ਅਤੇ ਇਨ੍ਹਾਂ ਦਾ ਕੈਬਿਨ ਵਧੇਰੇ ਆਰਾਮਦਾਇਕ ਹੈ। ਇਨ੍ਹਾਂ ਜਹਾਜ਼ਾਂ ਨੂੰ ਜਲਦੀ ਹੀ ਮਾਂਟਰੀਅਲ ਅਤੇ ਟੋਰਾਂਟੋ ਤੋਂ ਐਟਲਾਂਟਿਕ ਪਾਰ ਦੀਆਂ ਉਡਾਣਾਂ ਅਤੇ ਉੱਤਰੀ ਅਮਰੀਕਾ ਦੇ ਮੁੱਖ ਰੂਟਾਂ ‘ਤੇ ਤਾਇਨਾਤ ਕੀਤਾ ਜਾਵੇਗਾ। ਇਹ ਕਦਮ ਏਅਰਲਾਈਨ ਦੇ ਆਧੁਨਿਕੀਕਰਨ ਅਤੇ ਗਾਹਕਾਂ ਨੂੰ ਬਿਹਤਰ ਅਨੁਭਵ ਦੇਣ ਦੀ ਰਣਨੀਤੀ ਦਾ ਹਿੱਸਾ ਹੈ।

ਏਅਰ ਕੈਨੇਡਾ ਦੇ ਨਾਲ-ਨਾਲ ਹੋਰ ਏਅਰਲਾਈਨਾਂ ਵੀ ਮੁਸਾਫਰਾਂ ਦੀ ਸਹੂਲਤ ਲਈ ਨਵੇਂ ਪ੍ਰਯੋਗ ਕਰ ਰਹੀਆਂ ਹਨ। ਡੈਲਟਾ ਵਨ ਆਪਣੇ ਜਹਾਜ਼ਾਂ ਵਿੱਚ ਸਪੇਸ਼ੀਅਲ ਸੀਟਾਂ ਦੇ ਰਹੀ ਹੈ, ਜਦਕਿ ਯੂਨਾਈਟਿਡ ਏਅਰਲਾਈਨਜ਼ 2027 ਵਿੱਚ ‘ਰਿਲੈਕਸ ਰੋਅ’ ਲਾਂਚ ਕਰੇਗੀ। ਇਸੇ ਤਰ੍ਹਾਂ ਏਅਰ ਨਿਊਜ਼ੀਲੈਂਡ ਨੇ ਵੀ ਆਪਣੇ ਡਰੀਮਲਾਈਨਰ ਜਹਾਜ਼ਾਂ ਵਿੱਚ ਬੰਕ ਬੈੱਡਾਂ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ, ਜਿਸ ਨੂੰ ‘ਇਕਨਾਮੀ ਸਕਾਈਨੈਸਟ’ ਦਾ ਨਾਂ ਦਿੱਤਾ ਗਿਆ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News