2.2 C
Calgary
Tuesday, October 27, 2026

ਕੈਲਗਰੀ ਦੇ ਪੂਰਬ ਵਿੱਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇੱਕ ਦੀ ਮੌਤ

ਕੈਲਗਰੀ, 7 ਮਈ (ਦੇਸ ਪੰਜਾਬ ਟਾਈਮਜ਼):
ਸਵੇਰੇ ਕੈਲਗਰੀ ਦੇ ਪੂਰਬ ਵਿੱਚ ਹਾਈਵੇਅ 1 ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ 73 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਇਹ ਘਟਨਾ ਸਵੇਰੇ ਲਗਭਗ 8 ਵਜੇ ਹਾਈਵੇਅ 1 ਅਤੇ ਰੇਂਜ ਰੋਡ 281 ਦੇ ਚੌਰਾਹੇ ‘ਤੇ ਵਾਪਰੀ, ਜਿੱਥੇ ਦੋ ਵਾਹਨਾਂ ਦੀ ਆਪਸ ਵਿੱਚ ਜ਼ੋਰਦਾਰ ਟੱਕਰ ਹੋ ਗਈ। ਆਰਸੀਐਮਪੀ (RCMP) ਅਨੁਸਾਰ ਬਜ਼ੁਰਗ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਇਸ ਹਾਦਸੇ ਵਿੱਚ ਦੂਜੀ ਗੱਡੀ ਦੀ 19 ਸਾਲਾ ਮਹਿਲਾ ਡਰਾਈਵਰ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਉਨ੍ਹਾਂ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ। ਜਾਂਚ ਦੇ ਚੱਲਦਿਆਂ ਹਾਈਵੇਅ ਨੂੰ ਕਈ ਘੰਟਿਆਂ ਲਈ ਬੰਦ ਰੱਖਿਆ ਗਿਆ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਹੁਣ ਹਾਈਵੇਅ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ, ਪਰ ਪੁਲਿਸ ਅਜੇ ਵੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
2.1 ° C
2.1 °
2.1 °
87 %
2.6kmh
100 %
Tue
5 °
Wed
3 °
Thu
-3 °
Fri
-2 °
Sat
-2 °

Latest News