-0.3 C
Calgary
Sunday, October 25, 2026

ਕੀ ਜਿਮ ਜਾਣ ਵਾਲੇ ਫਿੱਟ ਲੋਕਾਂ ਨੂੰ ਨਹੀਂ ਆਉਂਦਾ ਹਾਰਟ ਅਟੈਕ?

ਜ-ਕੱਲ੍ਹ ਨੌਜਵਾਨਾਂ ਵਿੱਚ ਹਾਰਟ ਅਟੈਕ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਸਾਡੀ ਬਦਲਦੀ ਜੀਵਨ ਸ਼ੈਲੀ ਦਾ ਸਿੱਧਾ ਅਸਰ ਦਿਲ ਦੀ ਸਿਹਤ ‘ਤੇ ਪੈ ਰਿਹਾ ਹੈ ਪਰ ਇਸ ਤੋਂ ਵੀ ਵੱਧ ਖ਼ਤਰਨਾਕ ਗੱਲ ਇਹ ਹੈ ਕਿ ਲੋਕ ਹਾਰਟ ਅਟੈਕ ਨਾਲ ਜੁੜੀਆਂ ਕਈ ਅਫਵਾਹਾਂ ਅਤੇ ਗਲਤ ਜਾਣਕਾਰੀਆਂ ਨੂੰ ਸੱਚ ਮੰਨ ਲੈਂਦੇ ਹਨ। ਇਸ ਕਾਰਨ ਇਲਾਜ ਵਿੱਚ ਦੇਰੀ ਹੁੰਦੀ ਹੈ, ਜੋ ਜਾਨਲੇਵਾ ਸਾਬਤ ਹੋ ਸਕਦੀ ਹੈ।
1. ਭੁਲੇਖਾ: ਹਾਰਟ ਅਟੈਕ ਅਚਾਨਕ ਆਉਂਦਾ ਹੈ, ਕੋਈ ਸੰਕੇਤ ਨਹੀਂ ਮਿਲਦਾ
ਸੱਚਾਈ: ਜ਼ਿਆਦਾਤਰ ਮਾਮਲਿਆਂ ਵਿੱਚ ਹਾਰਟ ਅਟੈਕ ਅਚਾਨਕ ਨਹੀਂ ਆਉਂਦਾ। ਸਰੀਰ ਕਈ ਘੰਟੇ, ਦਿਨ ਜਾਂ ਹਫ਼ਤੇ ਪਹਿਲਾਂ ਹੀ ਚੇਤਾਵਨੀ ਦੇਣ ਲੱਗਦਾ ਹੈ। ਛਾਤੀ ਵਿੱਚ ਦਬਾਅ, ਸਾਹ ਲੈਣ ਵਿੱਚ ਤਕਲੀਫ਼, ਅਸਧਾਰਨ ਥਕਾਵਟ, ਜਬਾੜੇ ਜਾਂ ਹੱਥ ਵਿੱਚ ਦਰਦ ਅਤੇ ਅਚਾਨਕ ਪਸੀਨਾ ਆਉਣਾ ਇਸ ਦੇ ਮੁਢਲੇ ਲੱਛਣ ਹੋ ਸਕਦੇ ਹਨ।
2. ਭੁਲੇਖਾ: ਹਾਰਟ ਅਟੈਕ ਸਿਰਫ਼ ਬਜ਼ੁਰਗਾਂ ਨੂੰ ਹੁੰਦਾ ਹੈ
ਸੱਚਾਈ: ਇਹ ਧਾਰਨਾ ਹੁਣ ਪੂਰੀ ਤਰ੍ਹਾਂ ਗਲਤ ਸਾਬਤ ਹੋ ਚੁੱਕੀ ਹੈ। ਨੀਂਦ ਦੀ ਕਮੀ, ਤਣਾਅ, ਸਮੋਕਿੰਗ, ਸ਼ੂਗਰ ਅਤੇ ਕਸਰਤ ਨਾ ਕਰਨ ਕਾਰਨ ਹੁਣ 30 ਤੋਂ 40 ਸਾਲ ਦੇ ਨੌਜਵਾਨਾਂ ਵਿੱਚ ਵੀ ਹਾਰਟ ਅਟੈਕ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
3. ਭੁਲੇਖਾ: ਸਿਰਫ਼ ਤੇਜ਼ ਦਰਦ ਹੀ ਹਾਰਟ ਅਟੈਕ ਹੈ
ਸੱਚਾਈ: ਦਰਦ ਦੀ ਤੀਬਰਤਾ ਨਾਲ ਖ਼ਤਰੇ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਖਾਸ ਕਰਕੇ ਸ਼ੂਗਰ ਦੇ ਮਰੀਜ਼ਾਂ ਅਤੇ ਬਜ਼ੁਰਗਾਂ ਵਿੱਚ ਹਲਕਾ ਭਾਰੀਪਨ, ਜਲਣ ਜਾਂ ਬੇਚੈਨੀ ਵੀ ਹਾਰਟ ਅਟੈਕ ਦਾ ਸੰਕੇਤ ਹੋ ਸਕਦੀ ਹੈ।
4. ਭੁਲੇਖਾ: ਦਰਦ ਹਮੇਸ਼ਾ ਛਾਤੀ ਦੇ ਖੱਬੇ ਪਾਸੇ ਹੀ ਹੁੰਦਾ ਹੈ
ਸੱਚਾਈ: ਹਾਰਟ ਅਟੈਕ ਦਾ ਦਰਦ ਛਾਤੀ ਦੇ ਵਿਚਕਾਰ, ਜਬਾੜੇ, ਗਰਦਨ, ਪਿੱਠ, ਮੋਢਿਆਂ ਜਾਂ ਦੋਵਾਂ ਹੱਥਾਂ ਵਿੱਚ ਵੀ ਹੋ ਸਕਦਾ ਹੈ। ਕੁਝ ਲੋਕਾਂ ਨੂੰ ਛਾਤੀ ਵਿੱਚ ਦਰਦ ਤੋਂ ਬਿਨਾਂ ਸਿਰਫ਼ ਸਾਹ ਫੁੱਲਣਾ ਜਾਂ ਜੀਅ ਕੱਚਾ ਹੋਣ ਵਰਗੇ ਲੱਛਣ ਵੀ ਮਹਿਸੂਸ ਹੁੰਦੇ ਹਨ।
5. ਭੁਲੇਖਾ: ਜੇਕਰ ਕੋਲੇਸਟ੍ਰੋਲ ਨਾਰਮਲ ਹੈ ਤਾਂ ਕੋਈ ਖ਼ਤਰਾ ਨਹੀਂ
ਸੱਚਾਈ: ਨਾਰਮਲ ਕੋਲੇਸਟ੍ਰੋਲ ਰਿਪੋਰਟ ਸੁਰੱਖਿਆ ਦੀ ਗਰੰਟੀ ਨਹੀਂ ਹੈ। ਸਮੋਕਿੰਗ, ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਜੈਨੇਟਿਕ ਕਾਰਨ ਅਤੇ ਸਰੀਰ ਵਿੱਚ ਸੋਜ ਹੋਣ ਕਾਰਨ ਕੋਲੇਸਟ੍ਰੋਲ ਨਾਰਮਲ ਹੋਣ ਦੇ ਬਾਵਜੂਦ ਵੀ ਹਾਰਟ ਅਟੈਕ ਆ ਸਕਦਾ ਹੈ।
6. ਭੁਲੇਖਾ: ਔਰਤਾਂ ਨੂੰ ਹਾਰਟ ਅਟੈਕ ਨਹੀਂ ਆਉਂਦਾ
ਸੱਚਾਈ: ਔਰਤਾਂ ਵਿੱਚ ਦਿਲ ਦੀਆਂ ਬਿਮਾਰੀਆਂ ਮੌਤ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹਨ। ਅਕਸਰ ਔਰਤਾਂ ਵਿੱਚ ਇਸ ਦੇ ਲੱਛਣ ਵੱਖਰੇ ਹੁੰਦੇ ਹਨ, ਜਿਵੇਂ ਬਹੁਤ ਜ਼ਿਆਦਾ ਥਕਾਵਟ, ਚੱਕਰ ਆਉਣਾ ਜਾਂ ਪਿੱਠ ਦਰਦ, ਜਿਸ ਨੂੰ ਉਹ ਕਮਜ਼ੋਰੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੀਆਂ ਹਨ।
7. ਭੁਲੇਖਾ: ਫਿੱਟ ਦਿੱਖਣ ਵਾਲੇ ਤੇ ਜਿਮ ਜਾਣ ਵਾਲੇ ਲੋਕਾਂ ਨੂੰ ਖ਼ਤਰਾ ਨਹੀਂ
ਸੱਚਾਈ: ਬਾਹਰੀ ਫਿਟਨੈਸ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਸਰੀਰ ਅੰਦਰੋਂ ਵੀ ਸਿਹਤਮੰਦ ਹੈ। ਜ਼ਿਆਦਾ ਤਣਾਅ, ਨੀਂਦ ਦੀ ਕਮੀ, ਸਟੀਰੌਇਡ ਲੈਣ ਜਾਂ ਜੈਨੇਟਿਕ ਕਾਰਨਾਂ ਕਰਕੇ ਇੱਕ ਅਥਲੀਟ ਜਾਂ ਫਿੱਟ ਦਿੱਖਣ ਵਾਲਾ ਵਿਅਕਤੀ ਵੀ ਇਸ ਦਾ ਸ਼ਿਕਾਰ ਹੋ ਸਕਦਾ ਹੈ।
8. ਭੁਲੇਖਾ: ਛਾਤੀ ਵਿੱਚ ਦਰਦ ਹੋਣ ‘ਤੇ ਆਰਾਮ ਕਰਨਾ ਕਾਫ਼ੀ ਹੈ
ਸੱਚਾਈ: ਇਹ ਸਭ ਤੋਂ ਖ਼ਤਰਨਾਕ ਭੁਲੇਖਾ ਹੈ। ਹਾਰਟ ਅਟੈਕ ਦੇ ਮਾਮਲੇ ਵਿੱਚ ਇੱਕ-ਇੱਕ ਸਕਿੰਟ ਕੀਮਤੀ ਹੁੰਦਾ ਹੈ। ਇਲਾਜ ਵਿੱਚ ਦੇਰੀ ਦਿਲ ਨੂੰ ਸਥਾਈ ਤੌਰ ‘ਤੇ ਨੁਕਸਾਨ ਪਹੁੰਚਾ ਸਕਦੀ ਹੈ। ਜੇਕਰ ਛਾਤੀ ਵਿੱਚ ਕੋਈ ਵੀ ਬੇਚੈਨੀ ਮਹਿਸੂਸ ਹੋਵੇ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
-0.3 ° C
-0.3 °
-0.3 °
84 %
4.3kmh
99 %
Sun
1 °
Mon
4 °
Tue
5 °
Wed
3 °
Thu
-3 °

Latest News