1 C
Calgary
Sunday, October 25, 2026

ਐਡਮਿੰਟਨ ਬਾਲ ਸ਼ੋਸ਼ਣ ਮਾਮਲਾ ‘ਚ ਪੁਲਿਸ ਵੱਲੋਂ ਅਣਪਛਾਤੀ ਪੀੜਤ ਬੱਚੀ ਦੀ ਭਾਲ ਜਾਰੀ

ਕੈਲਗਰੀ, 11 ਜੂਨ (ਦੇਸ ਪੰਜਾਬ ਟਾਈਮਜ਼): ਅਲਬਰਟਾ ਦੇ ਅਧਿਕਾਰੀ ਐਡਮਿੰਟਨ ਖੇਤਰ ਵਿੱਚ ਕਥਿਤ ਤੌਰ ਉੱਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਇੱਕ ਬੱਚੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮਾਮਲੇ ਵਿੱਚ ਇੱਕ ਵਿਅਕਤੀ ਉੱਤੇ ਪਿਛਲੇ ਸਾਲ ਦੋਸ਼ ਆਇਦ ਕੀਤੇ ਗਏ ਸਨ। ਕਥਿਤ ਦੋਸ਼ੀ ਦੀ ਪਛਾਣ 40 ਸਾਲਾ ਸਾਈਮਨ ਲੈਕੋਰਸੀਅਰ ਵਜੋਂ ਹੋਈ ਹੈ ਜਿਸ ਨੂੰ ਪਿਛਲੇ ਅਕਤੂਬਰ ਵਿੱਚ ਪੁਲਿਸ ਦੀ ਇੰਟਰਨੈਟ ਚਾਈਲਡ ਐਕਸਪਲੋਇਟੇਸ਼ਨ ਯੂਨਿਟ ਨੇ ਗ੍ਰਿਫ਼ਤਾਰ ਕੀਤਾ ਸੀ। ਉਹ ਉਦੋਂ ਤੋਂ ਹੀ ਪੁਲਿਸ ਹਿਰਾਸਤ ਵਿੱਚ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚਕਰਤਾਵਾਂ ਨੂੰ ਲੈਕੋਰਸੀਅਰ ਦੇ ਘਰੋਂ ਜ਼ਬਤ ਕੀਤੇ ਗਏ ਕੰਪਿਊਟਰਾਂ ਅਤੇ ਹੋਰ ਇਲੈਕਟ੍ਰਾਨਿਕ ਉਪਕਰਣਾਂ ਦੀ ਫੋਰੈਂਸਿਕ ਜਾਂਚ ਤੋਂ ਅਹਿਮ ਸਬੂਤ ਮਿਲੇ ਹਨ। ਇਨ੍ਹਾਂ ਸਬੂਤਾਂ ਤੋਂ ਪਤਾ ਲੱਗਾ ਹੈ ਕਿ ਅਲਬਰਟਾ ਦੀਆਂ 2 ਛੋਟੀਆਂ ਬੱਚੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਪੁਲਿਸ ਵਿਭਾਗ ਨੇ ਵੀਰਵਾਰ ਨੂੰ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਬੱਚੀ ਦੀ ਪਛਾਣ ਕਰ ਲਈ ਗਈ ਹੈ ਜਦਕਿ ਦੂਜੀ ਦੀ ਪਛਾਣ ਹੋਣੀ ਅਜੇ ਬਾਕੀ ਹੈ। ਪੁਲਿਸ ਦਾ ਮੰਨਣਾ ਹੈ ਕਿ ਨਵੰਬਰ 2017 ਤੋਂ ਫਰਵਰੀ 2019 ਦਰਮਿਆਨ ਜਦੋਂ ਇਹ ਘਟਨਾਵਾਂ ਵਾਪਰੀਆਂ ਸਨ, ਉਸ ਸਮੇਂ ਅਣਪਛਾਤੀ ਪੀੜਤ ਬੱਚੀ ਦੀ ਉਮਰ 6 ਤੋਂ 8 ਸਾਲ ਦੇ ਵਿਚਕਾਰ ਸੀ। . ਪੁਲਿਸ ਵੱਲੋਂ ਪੀੜਤ ਬੱਚੀ ਦੁਆਰਾ ਪਹਿਨੀ ਗਈ ਇੱਕ ਟੀ ਸ਼ਰਟ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ ਤਾਂ ਜੋ ਉਸਦੀ ਪਛਾਣ ਵਿੱਚ ਮਦਦ ਮਿਲ ਸਕੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੁੱਖ ਤਰਜੀਹ ਪੀੜਤ ਦੀ ਸੁਰੱਖਿਆ ਅਤੇ ਭਲਾਈ ਹੈ। ਲੈਕੋਰਸੀਅਰ ਖਿਲਾਫ ਕਈ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਹੈ ਅਤੇ ਉਸਦੀ ਅਗਲੀ ਪੇਸ਼ੀ ਅਗਲੇ ਸਾਲ ਅਪ੍ਰੈਲ ਵਿੱਚ ਹੋਣੀ ਤੈਅ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News