1 C
Calgary
Sunday, October 25, 2026

ਕੈਨੇਡਾ ਅਤੇ ਅਮਰੀਕਾ ਵਿਚਾਲੇ ਪੁਲ ਖੁੱਲ੍ਹਣ ਦਾ ਮਾਮਲਾ ਲਟਕਿਆ

ਕੈਲਗਰੀ, 11 ਜੂਨ (ਦੇਸ ਪੰਜਾਬ ਟਾਈਮਜ਼): ਕੈਨੇਡਾ ਅਤੇ ਅਮਰੀਕਾ ਵਿਚਾਲੇ ਸੰਬੰਧਾਂ ਵਿੱਚ ਆ ਰਹੇ ਉਤਰਾਅ ਚੜ੍ਹਾਅ ਕਾਰਨ ਗੋਰਡੀ ਹੋਵ ਇੰਟਰਨੈਸ਼ਨਲ ਬ੍ਰਿਜ ਦੇ ਉਦਘਾਟਨ ਵਿੱਚ ਦੇਰੀ ਹੋ ਗਈ ਹੈ। ਵਿੰਡਸਰ ਡੈਟਰਾਇਟ ਬ੍ਰਿਜ ਅਥਾਰਟੀ ਦੇ ਕਾਰਜਕਾਰੀ ਮੁੱਖ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਦੋਵੇਂ ਦੇਸ਼ ਬਕਾਇਆ ਮਸਲਿਆਂ ਨੂੰ ਹੱਲ ਕਰਨ ਲਈ ਦੇਰੀ ਉੱਤੇ ਸਹਿਮਤ ਹੋਏ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਪੁਲ ਹਫ਼ਤੇ ਦੇ ਅੰਤ ਤੱਕ ਖੁੱਲ੍ਹ ਜਾਵੇਗਾ। ਪਰ ਬੁੱਧਵਾਰ ਨੂੰ ਉਨ੍ਹਾਂ ਆਪਣਾ ਬਿਆਨ ਬਦਲਦਿਆਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਲੈ ਕੇ ਕੋਈ ਖਾਸ ਗੱਲ ਨਹੀਂ ਹੈ, ਪਰ ਜੇਕਰ ਇਸ ਵਿੱਚ ਥੋੜ੍ਹਾ ਹੋਰ ਸਮਾਂ ਲੱਗਦਾ ਹੈ ਤਾਂ ਲੱਗਣ ਦਿੱਤਾ ਜਾਵੇਗਾ। ਵਿੰਡਸਰ ਅਤੇ ਡੈਟਰਾਇਟ ਨੂੰ ਜੋੜਨ ਵਾਲੇ 6.4 ਬਿਲੀਅਨ ਡਾਲਰ ਦੇ ਇਸ ਅਹਿਮ ਪੁਲ ਦੇ ਉਦਘਾਟਨ ਲਈ ਸ਼ੁੱਕਰਵਾਰ ਦੇ ਸਮਾਗਮ ਦੇ ਸੱਦੇ ਪਹਿਲਾਂ ਹੀ ਭੇਜੇ ਜਾ ਚੁੱਕੇ ਸਨ। ਉਦਘਾਟਨ ਉੱਤੇ ਉਸ ਸਮੇਂ ਸਵਾਲ ਖੜ੍ਹੇ ਹੋ ਗਏ ਜਦੋਂ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਆਪਣੀ ਫਰਵਰੀ ਵਾਲੀ ਸਥਿਤੀ ਨਹੀਂ ਬਦਲੀ ਹੈ, ਜਿਸ ਵਿੱਚ ਉਨ੍ਹਾਂ ਮੰਗ ਕੀਤੀ ਸੀ ਕਿ ਪੁਲ ਖੋਲ੍ਹਣ ਤੋਂ ਪਹਿਲਾਂ ਅਮਰੀਕਾ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਇਹ ਪੁਲ ਕੈਨੇਡਾ ਅਤੇ ਮਿਸ਼ੀਗਨ ਦੀਆਂ ਸਰਕਾਰਾਂ ਦੀ ਸਾਂਝੀ ਮਲਕੀਅਤ ਹੈ। ਕੈਨੇਡਾ ਨੇ ਉਸਾਰੀ ਦਾ ਖਰਚਾ ਚੁੱਕਣ ਅਤੇ ਟੋਲ ਰਾਹੀਂ ਆਪਣਾ ਨਿਵੇਸ਼ ਪੂਰਾ ਕਰਨ ਦੀ ਸਹਿਮਤੀ ਦਿੱਤੀ ਸੀ। ਵਿੰਡਸਰ ਦੇ ਮੇਅਰ ਡਰਿਊ ਡਿਲਕਿਨਸ ਨੇ ਕਿਹਾ ਕਿ ਕੈਨੇਡਾ ਨੂੰ ਪੁਲ ਖੋਲ੍ਹਣ ਲਈ ਝੁਕਣ ਦੀ ਲੋੜ ਨਹੀਂ ਹੈ। ਉੱਧਰ ਮਿਸ਼ੀਗਨ ਦੀ ਗਵਰਨਰ ਦੇ ਦਫਤਰ ਨੇ ਕਿਹਾ ਕਿ ਇਹ ਪੁਲ ਰਾਜ ਲਈ ਬਹੁਤ ਜ਼ਰੂਰੀ ਹੈ ਅਤੇ ਉਹ ਇਸ ਦੇ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਫੈਡਰਲ ਸਰਕਾਰ ਦੇ ਸੂਤਰਾਂ ਅਨੁਸਾਰ ਪੁਲ ਨੂੰ ਖੋਲ੍ਹਣ ਲਈ ਸਾਰੀਆਂ ਤਕਨੀਕੀ ਮਨਜ਼ੂਰੀਆਂ ਮਿਲ ਚੁੱਕੀਆਂ ਹਨ ਪਰ ਮੌਜੂਦਾ ਸਿਆਸੀ ਸਥਿਤੀ ਕਾਰਨ ਇਸ ਵਿੱਚ ਦੇਰੀ ਹੋ ਰਹੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News