1 C
Calgary
Sunday, October 25, 2026

ਮਕਾਨਾਂ ਦੀ ਵਿਕਰੀ ਦੇ ਅੰਕੜੇ: ਮਈ 2026 ਵਿੱਚ ਕੀਮਤਾਂ ਨੇ ਪਿਛਲੇ 2 ਸਾਲਾਂ ਦਾ ਰਿਕਾਰਡ ਤੋੜਿਆ

ਕੈਲਗਰੀ, 16 ਜੂਨ, (ਦੇਸ ਪੰਜਾਬ ਟਾਈਮਜ਼): ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ (CREA) ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਮਈ ਵਿੱਚ ਘਰਾਂ ਦੀ ਵਿਕਰੀ ਘਟੀ ਹੈ। ਹਾਲਾਂਕਿ ਇਸ ਸਾਲ ਪਹਿਲੀ ਵਾਰ ਮਹੀਨੇ ਦਰ ਮਹੀਨੇ ਦੇ ਆਧਾਰ ‘ਤੇ ਸਾਰਥਕ ਉਛਾਲ ਦੇਖਣ ਨੂੰ ਮਿਲਿਆ ਹੈ। ਸੰਸਥਾ ਅਨੁਸਾਰ ਮਈ ਵਿੱਚ ਘਰਾਂ ਦੀ ਕੁੱਲ ਵਿਕਰੀ 47014 ਰਹੀ ਜੋ ਕਿ ਮਈ 2025 ਦੇ ਮੁਕਾਬਲੇ 5.1 ਪ੍ਰਤੀਸ਼ਤ ਘੱਟ ਹੈ। ਅਪ੍ਰੈਲ ਦੇ ਮੁਕਾਬਲੇ ਇਸ ਗਤੀਵਿਧੀ ਵਿੱਚ 5.5 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। CREA ਦੇ ਸੀਨੀਅਰ ਅਰਥਸ਼ਾਸਤਰੀ ਸ਼ੌਨ ਕੈਥਕਾਰਟ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਹਾਲਾਤ ਬਿਹਤਰ ਹੋ ਰਹੇ ਹਨ ਕਿਉਂਕਿ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਦੀਆਂ ਉਮੀਦਾਂ ਆਪਸ ਵਿੱਚ ਮੇਲ ਖਾ ਰਹੀਆਂ ਹਨ। ਇਸ ਸਕਾਰਾਤਮਕ ਰੁਝਾਨ ਨਾਲ ਰੀਅਲ ਅਸਟੇਟ ਬਾਜ਼ਾਰ ਵਿੱਚ ਕੀਮਤਾਂ ਨੂੰ ਸਥਿਰ ਕਰਨ ਵਿੱਚ ਮਦਦ ਮਿਲ ਰਹੀ ਹੈ। ਮਈ ਵਿੱਚ ਵੇਚੇ ਗਏ ਘਰਾਂ ਦੀ ਰਾਸ਼ਟਰੀ ਔਸਤ ਵਿਕਰੀ ਕੀਮਤ 702079 ਡਾਲਰ ਰਹੀ ਹੈ। ਇਹ ਕੀਮਤ ਸਾਲ ਦਰ ਸਾਲ ਦੇ ਆਧਾਰ ‘ਤੇ 1.5 ਪ੍ਰਤੀਸ਼ਤ ਵੱਧ ਹੈ ਅਤੇ ਪਿਛਲੇ 2 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ‘ਤੇ ਹੈ। ਸੰਸਥਾ ਦਾ ਇਹ ਵੀ ਕਹਿਣਾ ਹੈ ਕਿ ਮਈ ਮਹੀਨੇ ਲਈ ਨਵੀਂ ਲਿਸਟਿੰਗ ਮਹੀਨੇ ਦਰ ਮਹੀਨੇ ਦੇ ਆਧਾਰ ‘ਤੇ 1 ਪ੍ਰਤੀਸ਼ਤ ਘੱਟ ਗਈ ਹੈ। ਬਾਜ਼ਾਰ ਦੇ ਮਾਹਰ ਇਸ ਬਦਲਾਅ ਨੂੰ ਰੀਅਲ ਅਸਟੇਟ ਖੇਤਰ ਲਈ ਇੱਕ ਹਾਂ ਪੱਖੀ ਸੰਕੇਤ ਮੰਨ ਰਹੇ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News